ਜਲੰਧਰ। ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਨੇ “ਵਿਸ਼ਵ ਰੇਡੀਓ ਦਿਵਸ” ’ਤੇ ਬੀ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿਦਆਰਥੀਆਂ ਦੀ ਰੇਡੀਓ ਸਿਟੀ (91.9) ਦੀ ਵਿਦਅਕ ਫੇਰੀ ਦਾ ਆਯੋਜਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਆਰਥੀਆਂ ਨੂੰ ਮੀਡੀਏ ਦੇ ਮਾਪਦੰਡਾਂ ਤੱਕ ਪਹੁੰਚਣ ਅਤੇ ਲਗਾਤਾਰ ਆ ਰਹੇ ਬਦਲਾਅ ਦਾ ਮੁਕਾਬਲਾ ਕਰਨ ਲਈ ਅਤੇ ਉਸ ਦੀਆਂ ਲੋੜਾਂ ਬਾਰੇ ਹੋਰ ਜਾਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਆਰਥੀਆਂ ਨੂੰ ਮੀਡੀਆ ਖੇਤਰ ਵਿੱਚ ਨਵੀਨਤਮ ਜਾਣਕਾਰੀ ਨਾਲ ਜਾਣੂ ਕਰਵਾਉਂਦੀਆਂ ਹਨ। ਵਿਭਾਗ ਦੇ ਮੁਖੀ ਪ੍ਰੋ: ਸੰਜੀਵ ਕੁਮਾਰ ਆਨੰਦ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦਆਰਥੀਆਂ ਨੂੰ ਰੇਡੀਓ ਇੰਡਸਟਰੀ ਦੀਆਂ ਲੋੜਾਂ ਬਾਰੇ ਜਾਣੂ ਕਰਵਾਉਣ ਲਈ ਇਹ ਦੌਰਾ ਕਰਵਾਇਆ ਗਿਆ ਸੀ। ਵਿਦਆਰਥੀਆਂ ਨੇ ਰੇਡੀਓ ਜੋਕਿੰਗ ਅਤੇ ਹੈਂਡਲਿੰਗ ਉਪਕਰਨਾਂ ਬਾਰੇ ਵਿਹਾਰਕ ਗਿਆਨ ਪ੍ਰਾਪਤ ਕਰਨ ਲਈ ਰੇਡੀਓ ਸਟੇਸ਼ਨ ਦੇ ਸਟੂਡੀਓ ਦਾ ਦੌਰਾ ਕੀਤਾ। ਵਿਦਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਆਡੀਓ ਕੰਸੋਲ ਦਾ ਕੰਮ ਕਰਨਾ, ਪ੍ਰੋਗਰਾਮ ਨੂੰ ਲੌਗ ਕਰਨਾ, ਵਾਇਸ ਮੋਡਿਊਲੇਸ਼ਨ ਅਤੇ ਰੇਡੀਓ ਸਟੇਸ਼ਨ ਦੀਆਂ ਹੋਰ ਜਾਣਕਾਰੀਆਂ ਦਾ ਭਰਪੂਰ ਆਨੰਦ ਲਿਆ। ਪ੍ਰੋਗਰਾਮਿੰਗ ਡਾਇਰੈਕਟਰ ਸੀਮਾ ਸੋਨੀ ਦੀ ਯੋਗ ਅਗਵਾਈ ਹੇਠ ਹੋਈ ਇਸ ਵਿਜ਼ਟ ਵਿੱਚ ਵਿਦਆਰਥੀਆਂ ਨੇ ਆਰ.ਜੇ. ਵੇਲਾ ਵਿਕਰਾਂਤ ਅਤੇ ਆਰ.ਜੇ. ਲਵੀਨਾ ਨਾਲ ਵੀ ਖੂਬ ਸਮਾਂ ਬਿਤਾਇਆ। ਵਿਦਆਰਥੀ ਇਸ ਵਿਦਅਕ ਤਜ਼ਰਬੇ ਤੋਂ ਇਸ ਗੱਲੋਂ ਖੁਸ਼ ਹੋਏ ਕਿ ਉਨ੍ਹਾਂ ਨੂੰ ਰੇਡੀਓ ਜੌਕਿੰਗ ਦੇ ਪੇਸ਼ੇਵਰ ਪਹਿਲੂਆਂ ਨੂੰ ਖੋਜਣ ਦਾ ਮੌਕਾ ਮਿਲਆ। ਇਸ ਦੌਰੇ ਦੌਰਾਨ ਵਿਦਆਰਥੀਆਂ ਦੇ ਨਾਲ ਪ੍ਰੋ. ਹਿਮਾਂਸ਼ੂ ਵੀ ਹਾਜ਼ਰ ਸਨ।
