ਜਲੰਧਰ। ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੀ.ਜੀ. ਭੂਗੋਲ ਵਿਭਾਗ ਅਤੇ ਵਾਤਾਵਰਣ ਵਿਗਆਨ ਵਿਭਾਗ ਨੇ ਓਜ਼ੋਨ ਪਰਤ ਦੇ ਨੁਕਸਾਨ ਨੂੰ ਰੋਕਣ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ “ਵਿਸ਼ਵ ਓਜ਼ੋਨ ਦਿਵਸ” ਮੌਕੇ ਇਕ ਸਮਾਗਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਕਾਲਜਾਂ ਦੇ ਵਿਦਆਰਥੀਆਂ ਨੇ ਭਾਗ ਲਿਆ। ਸਮਾਗਮ ਵਿੱਚ 110 ਤੋਂ ਵੱਧ ਵਿਦਆਰਥੀਆਂ ਨੇ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ ਜਿਨ੍ਹਾਂ ਦਾ ਸਵਾਗਤ ਡਾ: ਪੂਜਾ ਰਾਣਾ, ਮੁਖੀ ਭੂਗੋਲ ਵਿਭਾਗ, ਡਾ. ਜਸਵਿੰਦਰ ਕੌਰ ਮੁਖੀ ਵਾਤਾਵਰਨ ਵਿਭਾਗ ਅਤੇ ਫੈਕਲਟੀ ਮੈਂਬਰਾਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ।

ਭੂਗੋਲ ਵਿਭਾਗ ਦੀ ਮੁਖੀ ਡਾ. ਪੂਜਾ ਰਾਣਾ ਨੇ ਦੱਸਿਆ ਕਿ ਓਜ਼ੋਨ ਪਰਤ ਸਟਰੈਟੋਸਫੀਅਰ ਵਿੱਚ ਮੌਜੂਦ ਇੱਕ ਸੁਰੱਖਿਆ ਪਰਤ ਹੈ ਜੋ ਹਾਨੀਕਾਰਕ ਅਟਰਾਵਾਇਲਟ ਕਿਰਨਾਂ ਦੇ ਦਾਖਲੇ ਨੂੰ ਰੋਕਦੀ ਹੈ। ਉਹਨਾ ਨੇ ਦੱਸਿਆ ਕਿ ਓਜ਼ੋਨ ਪਰਤ ਦਾ ਲਗਾਤਾਰ ਪਤਲਾ ਹੋਣਾ ਕਲੋਰੋ-ਫਲੋਰੋ-ਕਾਰਬਨ ਦੀ ਵਰਤੋਂ ਕਾਰਨ ਹੈ ਜੋ ਓਜ਼ੋਨ ਛੇਕ ਦਾ ਕਾਰਨ ਬਣਦਾ ਹੈ। ਓਜ਼ੋਨ ਪਰਤ ਦੀ ਕਮੀ ਚਮੜੀ ਦੇ ਕੈਂਸਰ, ਫੋਟੋ ਬਰਨ ਅਤੇ ਅੱਖਾਂ ਦੀ ਰੋਸ਼ਨੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਨੂੰ ਵਧਾਉਂਦੀ ਹੈ। ਇਹ ਫਸਲਾਂ ਅਤੇ ਸਮੁੰਦਰਾਂ ਦੀ ਉਤਪਾਦਕਤਾ ਵਿੱਚ ਹੋਰ ਗਿਰਾਵਟ ਦਾ ਕਾਰਨ ਬਣਦਾ ਹੈ। ਗਲੋਬਲ ਵਾਰਮਿੰਗ ਵਿੱਚ ਵਾਧਾ ਅਤੇ ਗਲੋਬਲ ਜਲਵਾਯੂ ਵਿੱਚ ਅਚਾਨਕ ਤਬਦੀਲੀਆਂ ਵਾਪਰ ਰਹੀਆਂ ਹਨ।

ਇਸ ਪ੍ਰੋਗਰਾਮ ਵਿਚ ਵੱਖ-ਵੱਖ ਕਾਲਜਾਂ ਦੇ ਵਿਦਆਰਥੀਆਂ ਨੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਮਾਡਲ ਮੇਕਿੰਗ ਮੁਕਾਬਲਿਆਂ ‘ਚ ਭਾਗ ਲਿਆ। ਵਿਸ਼ਵ ਓਜ਼ੋਨ ਦਿਵਸ (ਜੀਵਨ ਲਈ ਓਜ਼ੋਨ, ਗਲੋਬਲ ਸਹਿਯੋਗ ਦੇ 35 ਸਾਲ) ਵਿਸ਼ੇ ਉਪਰ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜਸਮੀਨ ਕੌਰ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਬਿਪਾਸ਼ਾ, ਦੋਆਬਾ ਕਾਲਜ, ਜਲੰਧਰ ਨੇ ਦੂਜਾ ਸਥਾਨ ਅਤੇ ਬੌਬੀ, ਲਾਇਲਪੁਰ ਖ਼ਾਲਸਾ ਕਾਲਜ ਅਤੇ ਨਿਵ੍ਰਤੀ ਪਾਸੀ, ਐਨ.ਜੇ.ਐਸ.ਏ. ਕਾਲਜ ਕਪੂਰਥਲਾ ਨੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਗ੍ਰੀਨਰ ਪਲੈਨੇਟ ਲਈ ਗਲੋਬਲ ਸਹਿਯੋਗ ਵਿਸ਼ੇ ਉਪਰ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਬਿਪਾਸ਼ਾ ਦੋਆਬਾ ਕਾਲਜ, ਜਲੰਧਰ ਨੇ ਪਹਿਲਾ ਅਤੇ ਜੈਸਮੀਨ, ਦੋਆਬਾ ਕਾਲਜ, ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਾਤਾਵਰਨ ਅਤੇ ਭੂਗੋਲ-ਸਬੰਧਤ ਵਿਸ਼ੇ ਉਪਰ ਮਾਡਲ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਿਮਰਨਜੀਤ ਕੌਰ, ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਪਹਿਲਾ ਸਥਾਨ, ਵਿਜੇ ਲਕਸ਼ਮੀ ਅਤੇ ਨਮਨਜੀਤ ਕੌਰ, ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਦੂਜਾ ਸਥਾਨ ਅਤੇ ਹਰਸਿਮਰਨ, ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ, ਜਲੰਧਰ ਨੇ ਤੀਜਾ ਸਥਾਨ ਹਾਲ ਕੀਤਾ।

ਜੇਤੂ ਵਿਦਆਰਥੀਆਂ ਨੂੰ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡਾ. ਪੂਜਾ ਰਾਣਾ ਮੁਖੀ ਭੂਗੋਲ ਵਿਭਾਗ, ਡਾ. ਜਸਵਿੰਦਰ ਕੌਰ ਮੁਖੀ ਵਾਤਵਰਨ ਵਿਭਾਗ ਨੇ ਸਰਟੀਫਿਕੇਟ ਅਤੇ ਕਾਲਜ ਦੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜੱਜਮੈਂਟ ਦੀ ਭੂਮਿਕਾ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰੋ. ਸਨੇਹ ਸ਼ਰਮਾ, ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ ਦੇ ਪ੍ਰੋ. ਮ੍ਰਿਦੁਲਾ ਕਾਲੀਆ ਅਤੇ ਪ੍ਰੋ: ਸ਼ੇਖਰ ਕੁਮਾਰ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਬਾਖੂਬੀ ਨਿਭਾਈ। ਓਜ਼ੋਨ ਪਰਤਾਂ ਨੂੰ ਪਤਲਾ ਕਰਨ ਲਈ ਜ਼ਿੰਮੇਵਾਰ ਪਦਾਰਥਾਂ/ਗਤੀਵਿਧੀਆਂ ਦੀ ਵਰਤੋਂ ਨੂੰ ਰੋਕਣ ਲਈ ਸਾਰਿਆਂ ਵੱਲੋਂ ਸਹੁੰ ਚੁੱਕੀ ਗਈ।
ਇਸ ਮੌਕੇ ਪ੍ਰੋ: ਜਸਰੀਨ ਕੌਰ ਮੁਖੀ ਪੀ.ਜੀ. ਵਿਭਾਗ ਅੰਗਰੇਜ਼ੀ, ਪ੍ਰੋ.ਨਵਦੀਪ ਕੌਰ ਮੁਖੀ ਪੀ.ਜੀ.ਵਿਭਾਗ ਅਰਥ ਸ਼ਾਸਤਰ ਹਾਜ਼ਰ ਸਨ ਅਤੇ ਪ੍ਰੋ: ਓਂਕਾਰ ਸਿੰਘ, ਪ੍ਰੋ: ਮਨਦੀਪ ਸਿੰਘ, ਪ੍ਰੋ: ਕਮਲਜੀਤ ਕੌਰ ਅਤੇ ਭੂਗੋਲ ਦੇ ਵਿਦਆਰਥੀਆਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦੇ ਅੰਤ ਵਿਚ ਭਾਗ ਲੈਣ ਵਾਲੇ ਸਾਰੇ ਵਿਦਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।