ਜਲੰਧਰ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਮਰਸ ਵਿਭਾਗ ਦੇ ਪਹਿਲੇ ਸਮੈਸਟਰ ਦੇ ਵਿਦਆਰਥੀਆਂ ਦੇ ਸੁਆਗਤ ਵਿਚ ਇਕ ਪ੍ਰਭਾਸ਼ਾਲੀ ਸਾਮਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਨਵੇਂ ਦਾਖਲ ਹੋਏ ਵਿਦਆਰਥੀਆਂ ਨੂੰ ਅਕਾਦਮਿਕ, ਸੱਭਿਆਚਾਰਕ ਅਤੇ ਸਮਾਜਿਕ ਮਾਹੌਲ ਨਾਲ ਜੋੜਨਾ ਸੀ। ਸਮਾਗਮ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਇਸ ਮੌਕੇ ਕਿਹਾ ਕਿ ਕਾਲਜ ਦੀ ਪੜ੍ਹਾਈ ਦਾ ਉਦੇਸ਼ ਸਿਰਫ ਅਕਾਦਮਿਕ ਉੱਤਮਤਾ ਹੀ ਨਹੀਂ, ਬਲਕਿ ਵਿਦਆਰਥੀ ਦਾ ਵਿਅਕਤੀਗਤ ਅਤੇ ਸਰਬਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਵਿਦਆਰਥੀਆਂ ਨੂੰ ਇਸ ਦਾ ਭਰਪੂਰ ਲਾਭ ਉਠਾਉਣ ਲਈ ਕਿਹਾ।

ਨਵੇਂ ਵਿਦਆਰਥੀਆਂ ਦੇ ਸੁਆਗਤ ਵਿਚ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕਾਮਰਸ ਵਿਭਾਗ ਦੇ ਸੀਨੀਅਰ ਵਿਦਆਰਥੀਆਂ ਦੁਆਰਾ ਆਪਣੇ ਜੂਨੀਅਰਾਂ ਦਾ ਸੁਆਗਤ ਕਰਨ ਲਈ ਲੋਕ ਗੀਤ ਅਤੇ ਡਾਂਸ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਉਪਰੰਤ ਵਿਦਆਰਥੀਆਂ ਨੂੰ ਕਾਲਜ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਅਤੇ ਸਹਿ-ਪਾਠ ਕਿਰਆਵਾਂ ਦੇ ਡੀਨ ਤੇ ਇੰਚਾਰਜ ਸਾਹਿਬਾਨ ਦੁਆਰਾ ਵਿਦਆਰਥੀਆਂ ਨੂੰ ਕਾਲਜ ਬਾਰੇ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਰਛਪਾਲ ਸਿੰਘ ਸੰਧੂ, ਮੁਖੀ ਕਾਮਰਸ ਵਿਭਾਗ ਨੇ ਵਿਦਆਰਥੀਆਂ ਨੂੰ ਉਦੇਸ਼ ਸੈਟ ਕਰਨ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਬਾਰੇ ਆਪਣੀ ਰਾਏ ਨਾਲ ਉਤਸ਼ਾਹਿਤ ਕੀਤਾ।

ਅੰਤ ਵਿਚ ਵਿਭਾਗ ਦੇ ਅਧਿਆਪਕ ਡਾ. ਰਮਿੰਦਰ ਕੌਰ ਭਾਟੀਆ ਨੇ ਧੰਨਵਾਦ ਕਰਦਿਆਂ ਸਾਰੇ ਵਿਦਆਰਥੀਆਂ ਲਈ ਚੰਗੇ ਅਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਮੰਚ ਦਾ ਸੰਚਾਲਨ ਵਿਦਆਰਥੀਆਂ ਕਾਸ਼ਿਕਾ (ਬੀ.ਕਾਮ ਸਮੈਸਟਰ ਪਹਿਲਾ), ਏਕਤਾ (ਬੀ.ਕਾਮ ਸਮੈਸਰ ਤੀਜਾ), ਅਰਸ਼ਦੀਪ (ਬੀ.ਬੀ.ਏ. ਸਮੈਸਟਰ ਪਹਿਲਾ), ਬ੍ਰਮਜੋਤ ਤੇ ਸ਼ਵੇਤਾ ਨੇ ਕੀਤਾ। ਇਸ ਮੌਕੇ ਪ੍ਰੋਫੈਸਰ ਅਮਿਤਾ ਸ਼ਾਹਿਦ, ਪ੍ਰੋ ਵਿਵੇਕ ਮਹਾਜਨ, ਡਾ. ਯੂਬੀਕ ਬੇਦੀ, ਡਾ. ਨਵਦੀਪ ਕੁਮਾਰ, ਡਾ. ਪਤਵੰਤ ਕੌਰ ਅਟਵਾਲ, ਡਾ. ਰਮਿੰਦਰ ਕੌਰ ਭਾਟੀਆ, ਪ੍ਰੋ ਮਨੀਸ਼ ਗੋਏਲ, ਡਾ. ਪੂਜਾ ਰਲਹਨ ਗੁਲਾਟੀ, ਡਾ. ਜੋਤੀ ਵੋਹਰਾ, ਪ੍ਰੋ ਵਿਨੀਤ ਕੁਮਾਰ ਗੁਪਤਾ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।