ਰਵਿਦਾਸੀਆ ਸਮਾਜ ਨੂੰ ਇਸ ਕਥਨ ਤੋਂ ਇਤਰਾਜ ਹੈ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਕੋਈ ਭਗਤ ਕਹਿ ਕੇ ਬੁਲਾਵੇ।
ਜਲੰਧਰ। ਰਵਿਦਾਸੀਆ ਸਮਾਜ, ਰਵਿਦਾਸੀਆ ਜੱਥੇਬੰਦੀਆ ਦੇ ਆਗੂਆਂ ਡਾ. ਸਤੀਸ਼ ਸੁਮਨ, ਡਾ. ਕਮਲ ਸਾਂਪਲਾ ਅਤੇ ਹੋਰ ਆਗੂਆ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੀ ਪਤ੍ਰਿਕਾ 1923/83 ਮਿਤੀ 13 ਮਈ 2024 ਅਨੁਸਾਰ ਜੋ ਗਿਆਨੀ ਰਘਵੀਰ ਸਿੰਘ ਹੈਡ ਗੰਥੀ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਵਲੋਂ ਜਾਰੀ ਕੀਤਾ ਗਿਆ ਹੈ ਕਿ ਪ੍ਰਚਾਰਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਮਹਾਪੁਰਸ਼ਾਂ ਦੀ ਬਾਣੀ ਹੈ ਉਹਨਾਂ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਵੇ।
ਜਿਸ ਤੇ ਰਵਿਦਾਸੀਆ ਸਮਾਜ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਰਵਿਦਾਸੀਆ ਸਮਾਜ ਨੂੰ ਇਸ ਕਥਨ ਤੋਂ ਇਤਰਾਜ ਹੈ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਕੋਈ ਭਗਤ ਕਹਿ ਕੇ ਬੁਲਾਵੇ। ਕਿਉਂ ਕਿ ਅਸੀ ਰੋਜਾਨਾ ਗੁਰੂ ਘਰਾਂ ਵਿੱਚ ਪੜਦੇ ਅਤੇ ਸੁਣਦੇ ਹਾਂ ਕਿ “ਗੁਰੂ ਮਾਨਿਓ ਗ੍ਰੰਥ”, ” “ਬਾਣੀ ਗੁਰੂ ਗੁਰੂ ਹੈ ਬਾਣੀ” ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਬਾਣੀ ਦਰਜ ਹੈ, ਫੇਰ ਸਾਨੂੰ ਗੁਰੂ ਸਤਿਗੁਰੂ ਕਹਿਣ ਵਿਚ ਕੀ ਇਤਰਾਜ ਹੈ।

ਸਿੱਖ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ। ਰਵਿਦਾਸੀਆ ਸਮਾਜ ਪਹਿਲਾ ਹੀ ਸਿੱਖ ਪੰਥ ਤੋ ਦੂਰ ਹੋ ਚੁੱਕਾ ਹੈ, ਵਕਤ ਰਹਿੰਦਿਆ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਜੱਥੇਦਾਰਾ ਨੇ ਹਮੇਸ਼ਾ ਹੀ ਸਮਾਜ ਨੂੰ ਕਦੀ ਵੀ ਤਰਜੀਹ ਨਹੀਂ ਦਿੱਤੀ।
ਇਸ ਦੀ ਉਦਾਹਰਣ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਜੇਕਰ ਸਿੱਖ ਪੰਥ ਨੇ ਅਪਣਾਇਆ ਹੁੰਦਾ ਤਾ ਅੱਜ ਭਾਰਤ ਵਿਚ ਸਿੱਖ ਧਰਮ ਦਾ ਰਾਜ ਹੁੰਦਾ। ਇਸ ਲਈ ਜਲਦੀ ਤੋ ਜਲਦੀ ਪ੍ਰਚਾਰਕਾਂ, ਪਾਠੀਆ, ਢਾਡੀਆ ਨੂੰ ਪੱਤਰ ਲਿਖਕੇ ਸਮਝਾਇਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਮਹਾਪੁਰਸ਼ਾ ਦੀ ਬਾਣੀ ਦਰਜ ਹੈ ਉਹਨਾਂ ਸਾਰਿਆ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਕੀਤਾ ਜਾਵੇ। ਤਾਂ ਜੋ ਸਮਾਜ ਵਿਚ ਉਠੀ ਵਿਦਰੋਹ ਦੀ ਲਹਿਰ ਨੂੰ ਸ਼ਾਂਤ ਕੀਤਾ ਜਾ ਸਕੇ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਿੰਨੇ ਵੀ ਇਤਿਹਾਸਕ ਚਰਨ ਛੋਹ ਅਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਹਨ, ਉਹਨਾ ਅਸਥਾਨਾਂ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਨਾਮ ਨਾਲ ਪੁਕਾਰਿਆ ਜਾਵੇ। ਮੌਕੇ ਪਰ ਹੁਸਨ ਲਾਲ ਲਾਂਬੜਾ, ਬਾਬਾ ਟੇਕ ਚੰਦ, ਸਵਾਮੀ ਬਲਰਾਮ ਜੀ, ਵਰਿੰਦਰ ਹੀਰਾ ਜੱਖੂ, ਬਾਬਾ ਅਮਰਜੀਤ, ਚੰਦਰੇਸ਼ ਕੌਲ, ਖੁਸ਼ਵੰਤ ਦਾਦਰਾ, ਜਸਪਾਲ ਬੱਧਣ,ਅਸ਼ੋਕ ਸੱਲ੍ਹਣ, ਬਿੱਲਾ ਦਿਓਵਾਲ, ਵਿਨੋਦ ਬੱਧਣ, ਮੋਨੂੰ ਜਲੰਧਰ, ਜਗਦੀਸ਼ ਲਾਲ,ਦਲੀਪ ਬਾਘਾ, ਸੁਸ਼ੀਲ ਬੰਗੜ, ਜੱਸੀ ਗੁੱਡੂ, ਸੂਬੇਦਾਰ ਭਾਗ ਸਿੰਘ, ਦੇਸ਼ ਰਾਜ ਦਾਦਰਾ, ਮਹਿੰਦਰ ਫਗਵਾੜਾ, ਨਿਰਮਲ ਕੁਮਾਰ, ਇਸ਼ੂ, ਮਨਜਿੰਦਰ ਕੁਮਾਰ ਅਤੇ ਹੋਰ ਕਈ ਆਗੂ ਮੌਜੂਦ ਸਨ ।