ਜਲੰਧਰ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਖੇਡ ਮੈਦਾਨ ਵਿਚ ਟੀਚਿੰਗ ਇਲੈਵਨ ਅਤੇ ਨਾਨ-ਟੀਚਿੰਗ ਇਲੈਵਨ ਵਿਚਕਾਰ 16-16 ਓਵਰਾਂ ਦਾ ਕ੍ਰਿਕਟ ਮੈਚ ਖੇਡਿਆ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਡਾ. ਅਰੁਣ ਦੇਣ ਸ਼ਰਮਾ ਮੁਖੀ ਬਾਇਓਟੈਕ ਵਿਭਾਗ ਟੀਚਿੰਗ ਇਲੈਵਨ ਟੀਮ ਦੇ ਕਪਤਾਨ ਅਤੇ ਸੁਰਿੰਦਰ ਕੁਮਾਰ ਚਲੋਤਰਾ, ਪੀ.ਏ. ਟੂ ਪਿ੍ੰਸੀਪਲ ਨਾਨ-ਟੀਚਿੰਗ ਇਲੈਵਨ ਟੀਮ ਦੇ ਕਪਤਾਨ ਸਨ। ਟੀਚਿੰਗ ਦੀ ਟੀਮ ਵਿਚ ਡਾ. ਅਰੁਣ ਦੇਵ ਸ਼ਰਮਾ (ਕਪਤਾਨ), ਪ੍ਰੋ. ਅਜੈ ਕੁਮਾਰ, ਡਾ. ਦਿਨਕਰ ਸ਼ਰਮਾ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਮਨਵੀਰ ਪਾਲ, ਡਾ. ਹਰਜਿੰਦਰ ਸਿੰਘ, ਪ੍ਰੋ. ਸਤਪਾਲ ਸਿੰਘ, ਪ੍ਰੋ. ਐਨੀ ਗੋਇਲ, ਪ੍ਰੋ. ਸੋਮਨ ਗੋਇਲ, ਪ੍ਰੋ. ਵਨੀਤ ਗੁਪਤਾ, ਡਾ. ਬਲਰਾਜ ਸਿੰਘ ਅਤੇ ਨਾਨ-ਟੀਚਿੰਗ ਸਟਾਫ ਵਿਚ ਸੁਰਿੰਦਰ ਕੁਮਾਰ ਚਲੋਤਰਾ (ਕਪਤਾਨ), ਰਣਜੀਤ ਸਿੰਘ, ਸੁਨੀਲ ਕੁਮਾਰ, ਰਕੇਸ਼ ਸਿੰਘ, ਰਜੀਵ ਕੁਮਾਰ, ਸੁਭਾਸ਼ ਟੀਮ, ਸਰਬਜੀਤ ਸਿੰਘ, ਨੀਰਜ ਕੁਮਾਰ, ਮੁਕੇਸ਼ ਕੁਮਾਰ, ਗੋਪੀ ਚੰਦ ਅਤੇ ਹਰਜੀਤ ਸਿੰਘ ਖਿਡਾਰੀ ਸਨ।

ਨਾਨ-ਟੀਚਿੰਗ ਸਟਾਫ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲਿਆ। ਨਾਨ-ਟੀਚਿੰਗ ਟੀਮ ਨੇ ਬੈਟਿੰਗ ਕਰਦਿਆਂ 99 ਦੌੜਾਂ ਬਣਾਈਆਂ, ਜਿਸਦਾ ਪਿੱਛਾ ਕਰਦਿਆਂ ਟੀਚਿੰਗ ਸਟਾਫ ਦੀ ਟੀਮ ਨੇ ਨਿਰਧਾਰਤ 13 ਓਵਰਾਂ ਵਿਚ 100 ਦੋੜਾਂ ਬਣਾਉਂਦੇ ਹੋਏ ਮੈਚ ਜਿੱਤਿਆ। ਮੈਨ ਆਫ ਦੀ ਮੈਚ ਪ੍ਰੋ. ਅਜੈ ਕੁਮਾਰ ਰਿਹਾ ਜਿਸ ਨੇ ਵਧੀਆ ਬਲੇਬਾਜੀ ਕਰਦਿਆਂ 52 ਰਨ ਬਣਾਏ।

ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੈਚ ਜਿੱਤਣ ਲਈ ਟੀਚਿੰਗ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੈਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਹੈਲਥ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੈਚ ਸਟਾਫ ਵਿਚਕਾਰ ਇੱਕ ਖੁਸ਼ਨੁਮਾ ਵਾਤਾਵਰਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰੋ. ਸੰਜੀਵ ਕੁਮਾਰ ਆਨੰਦ, ਡਾ. ਸੁਰਿੰਦਰਪਾਲ ਮੰਡ ਅਤੇ ਡਾ. ਦਲਜੀਤ ਕੌਰ ਨੇ ਮੈਚ ਦੌਰਾਨ ਕਾਮੈਂਟਰੀ ਦੀ ਭੂਮਿਕਾ, ਪ੍ਰੋ. ਸੰਦੀਪ ਅਹੁਜਾ ਅਤੇ ਪ੍ਰੋ. ਸੁਦੀਪ ਸਿੰਘ ਢਿੱਲੋਂ ਨੇ ਅੰਪਾਇਰ ਦੀ ਭੂਮਿਕਾ ਅਤੇ ਪ੍ਰੋ. ਵਿਕਾਸ ਕੁਮਾਰ, ਪ੍ਰੋ. ਹਿਮਾਂਸ਼ੂ, ਪ੍ਰੋ. ਗੁਨਦੀਪ ਸਿੰਘ ਅਤੇ ਸ੍ਰੀ ਅਸ਼ਨਵੀ ਕੁਮਾਰ ਨੇ ਸਕੋਰ ਬੋਰਡ ਤੇ ਸਕੋਰ ਦਾ ਲੇਖਾ ਰੱਖਣ ਦੀ ਭੂਮਿਕਾ ਨਿਭਾਈ। ਤੀਜੇ ਅੰਪਾਇਰ ਦੀ ਭੂਮਿਕਾ ਪ੍ਰੋ. ਮਨਪ੍ਰੀਤ ਸਿੰਘ ਲਹਿਲ ਨੇ ਨਿਭਾਈ। ਇਸ ਮੌਕੇ ਦਰਸ਼ਕਾਂ ਦੇ ਰੂਪ ਵਿਚ ਸਮੂਹ ਸਟਾਫ ਅਤੇ ਵਿਦਆਰਥੀ ਹਾਜ਼ਰ ਸਨ। ਡਾ. ਐਸ.ਐਸ. ਬੈਂਸ, ਡੀਨ ਸਪੋਰਟਸ ਨੇ ਸਾਰਿਆਂ ਦਾ ਧੰਨਵਾਦ ਕੀਤਾ।