ਐਮਰਜੈਂਸ਼ੀ ਸਿਹਤ ਸੇਵਾਵਾਂ ਲਈ ਕੰਟਰੋਲ ਰੂਮ ਹੈਲਪਲਾਈਨ 0181-5007725 ਨੰਬਰ ‘ਤੇ ਕੀਤਾ ਜਾ ਸਕਦਾ ਹੈ ਸੰਪਰਕ:  ਡਾ. ਜਗਦੀਪ ਚਾਵਲਾ

ਜਲੰਧਰ। ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਿਤੀ 24 ਫਰਵਰੀ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਮਿਤੀ 23 ਫਰਵਰੀ, 2024 ਨੂੰ ਜਲੰਧਰ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ। ਇਸ ਸ਼ੋਭਾ ਯਾਤਰਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਇਸ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਜਲੰਧਰ ਵੱਲੋਂ ਸਿਹਤ ਸੇਵਾਵਾਂ ਦੇਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 23 ਫਰਵਰੀ 2024 ਨੂੰ ਸਿਹਤ ਵਿਭਾਗ ਵੱਲੋਂ 8 ਮੈਡੀਕਲ ਟੀਮਾਂ ਦੀ ਡਿਊਟੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਅਤੇ ਇੱਕ ਮੈਡੀਕਲ ਟੀਮ ਦੀ ਡਿਊਟੀ ਬਾਬੂ ਜਗਜੀਵਨ ਰਾਮ ਚੌਕ, ਜਲੰਧਰ ਵਿਖੇ ਲਗਾਈ ਗਈ ਹੈ। ਇੱਕ ਐਬੂਲੈਂਸ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਵਿਖੇ ਤੈਨਾਤ ਰਹੇਗੀ ਅਤੇ ਇੱਕ ਐਂਬੂਲੈਸ ਐਮਰਜੈਂਸੀ ਸਿਹਤ ਸੇਵਾਵਾਂ ਦੇਣ ਲਈ ਸ਼ੋਭਾ ਯਾਤਰਾ ਦੇ ਨਾਲ-ਨਾਲ ਉਪਲੱਬਧ ਰਹੇਗੀ। 

ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਮਿਤੀ 24 ਫਰਵਰੀ 2024 ਨੂੰ ਹੋਣ ਵਾਲੇ ਧਾਰਮਿਕ ਸਮਾਗਮਾਂ ਦੌਰਾਨ ਭਾਰੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਣਗੇ। ਇਸਦੇ ਮੱਦੇਨਜਰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਕੰਟਰੋਲ ਰੂਮ ਹੈਲਪਲਾਈਨ 0181-5007725 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਇਸ ਦਿਨ ਇੱਕ ਮੈਡੀਕਲ ਟੀਮ ਦੀ ਡਿਊਟੀ ਉਤਸਵ ਪੰਡਾਲ, ਸ੍ਰੀ ਗੁਰੂ ਰਵੀਦਾਸ ਚੌਕ, ਜਲੰਧਰ ਵਿਖੇ ਤੈਨਾਤ ਰਹੇਗੀ ਅਤੇ ਇੱਥੇ ਇੱਕ 108 ਨੰਬਰ ਐਂਬੂਲੈਂਸ ਵੀ ਉਪਲੱਬਧ ਰਹੇਗੀ। 

Leave a Reply

Your email address will not be published. Required fields are marked *