ਡੀਜੀਪੀ ਅਸਮ ਨੇ ਕਿਹਾ- NSA ਸੈੱਲ ਦੀ ਵਧਾਈ ਸੁਰੱਖਿਆ
ਅੰਮ੍ਰਿਤਪਾਲ ਸਿੰਘ ਦੇ ਸੈੱਲ ਵਿੱਚੋਂ ਸਮਾਰਟ ਫੋਨ, ਸਿਮ, ਖੁਫ਼ੀਆ ਕੈਮਰੇ ਵਾਲਾ ਪੈਨ, ਸਮਾਰਟ Watch,ਪੈਨ ਡਾਰਾਈਵ, ਹੈੱਡ ਫੋਨ ਅਤੇ ਬਲੂਟੁੱਥ ਮਿਲੀ ਹੈ। ਅਸਮ ਦੇ ਡੀਜੀਪੀ ਵੱਲੋਂ ਇਸ ਬਰਾਮਦਗੀ ਬਾਰੇ ਦੱਸਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਸ਼ਿਫਟ ਕੀਤਾ ਜਾਵੇ। ਵਕੀਲ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਪ੍ਰਾਈਵੈਸੀ ਅਤੇ ਉਸ ਦੀ ਜਾਨ ਨੂੰ ਖਤਰਾ ਹੈ।
ਡਿਬਰੂਗੜ੍ਹ ਜੇਲ੍ਹ ਵਿੱਚੋਂ ਅੰਮ੍ਰਿਤਪਾਲ ਸਿੰਘ ਦੇ ਸੈੱਲ ਵਿੱਚੋਂ ਪਾਬੰਦੀਸ਼ੁਦਾ ਵਸਤਾਂ ਮਿਲੀਆਂ ਹਨ। ਅੰਮ੍ਰਿਤਪਾਲ ਸਿੰਘ ਦੇ ਸੈੱਲ ਵਿੱਚੋਂ ਸਮਾਰਟ ਫੋਨ, ਸਿਮ, ਖੁਫ਼ੀਆ ਕੈਮਰੇ ਵਾਲਾ ਪੈਨ, ਸਮਾਰਟ Watch,ਪੈਨ ਡਾਰਾਈਵ, ਹੈੱਡ ਫੋਨ ਅਤੇ ਬਲੂਟੁੱਥ ਮਿਲੀ ਹੈ। ਅਸਮ ਦੇ ਡੀਜੀਪੀ ਵੱਲੋਂ ਇਸ ਬਰਾਮਦਗੀ ਬਾਰੇ ਦੱਸਿਆ ਗਿਆ ਹੈ। ਡੀਜੀਪੀ ਅਸਮ ਨੇ ਕਿਹਾ ਹੈ ਕਿ ਇਸ ਬਰਾਮਦਗੀ ਤੋਂ ਬਾਅਦ NSA ਸੈੱਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਸ਼ਿਫਟ ਕੀਤਾ ਜਾਵੇ। ਵਕੀਲ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਪ੍ਰਾਈਵੈਸੀ ਅਤੇ ਉਸ ਦੀ ਜਾਨ ਨੂੰ ਖਤਰਾ ਹੈ। ਅੰਮ੍ਰਿਤਪਾਲ ਦੇ ਵਕੀਲ ਦਾ ਦਆਵਾ ਕੀਤਾ ਹੈ ਕਿ ਅੰਮ੍ਰਿਤਪਾਲ ਦੇ ਬਾਥਰੂਮ ਵਿੱਚ ਕੈਮਰੇ ਲਗਾਏ ਗਏ ਹਨ।
NSA ਤਹਿਤ ਜੇਲ੍ਹ ‘ਚ ਬੰਦ ਹੈ ਅੰਮ੍ਰਿਤਪਾਲ
ਇਸ ਮਾਮਲੇ ਨੂੰ ਜੇਲ੍ਹ ਦੀ ਸੁਰੱਖਿਆ ਵਿੱਚ ਵੱਡੀ ਖਾਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਇੱਥੇ ਕੌਮੀ ਸੁਰੱਖਿਆ ਐਕਟ (ਐਨਐਸਏ) ਕੇਸ ਵਿੱਚ ਬੰਦ ਹਨ। ਖੁਫੀਆ ਏਜੰਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਅੰਮ੍ਰਿਤਪਾਲ ਦੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਨਾਲ ਸਬੰਧ ਹਨ।