ਜਲੰਧਰ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਅਧਿਆਪਕਾ ਡਾ. ਗਗਨਦੀਪ ਕੌਰ ਨੇ ਜੁਆਲੋਜੀ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ। ਪ੍ਰਿੰਸੀਪਲ ਡਾ. ਜਪਸਲ ਸਿੰਘ ਅਤੇ ਪ੍ਰੋ. ਜਸਵਿੰਦਰ ਕੌਰ, ਸਾਬਕਾ ਮੁੱਖੀ ਜੁਆਲੋਜੀ ਵਿਭਾਗ ਨੇ ਸਮੂਹ ਅਧਿਆਪਕਾਂ ਅਤੇ ਸਮੂਹ ਵਿਭਾਗਾਂ ਦੇ ਮੁਖੀ ਸਹਿਬਾਨ ਦੀ ਮੌਜੂਦਗੀ ਵਿੱਚ ਡਾ. ਗਗਨਦੀਪ ਕੌਰ ਨੂੰ ਮੁਖੀ ਵਿਭਾਗ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਨਿਯੁਕਤੀ ਪੱਤਰ ਦਿੱਤਾ ਅਤੇ ਗੁਲਦਸਤੇ ਦੇ ਕੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਜੁਆਲੋਜੀ ਵਿਭਾਗ ਇੱਕ ਵਿਗਆਨਿਕ ਮਹੱਤਤਾ ਵਾਲਾ ਅਧਿਆਪਨ ਵਿਭਾਗ ਹੈ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋ ਚੁੱਕੇ ਸਮੂਹ ਮੁਖੀ ਸਾਹਿਬਾਨਾਂ ਨੇ ਇਸ ਵਿਭਾਗ ਦੀ ਚੜ੍ਹਦੀ ਕਲਾ ਤੇ ਪ੍ਰਤਿਸ਼ੱਠਾ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਡਾ. ਗਗਨਦੀਪ ਕੌਰ ਦੀ ਸੁਯੋਗ ਅਗਵਾਈ ਵਿੱਚ ਜੁਆਲੋਜੀ ਵਿਭਾਗ ਦਿਨ ਚੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ। ਉਨ੍ਹਾਂ ਦੱਸਿਆ ਕਿ ਡਾ. ਗਗਨਦੀਪ ਕੌਰ ਇਸ ਤੋਂ ਪਹਿਲਾ ਕਾਲਜ ਵਿਖੇ ਕੰਨਵੀਨਰ ਗ੍ਰੀਵੈਂਸ ਰਿਡਰੈਸਲ ਸੈੱਲ ਤੋਂ ਇਲਾਵਾ ਕਾਲਜ ਦੇ ਮੈਗਜ਼ੀਨ ਬਿਆਸ ਦੇ ਸਾਇੰਸ ਸੈਕਸ਼ਨ ਦੇ ਸੰਪਾਦਕ ਅਤੇ ਹੋਰ ਕਾਰਜਕਾਰੀ ਅਹੁਦਿਆਂ ’ਤੇ ਵੀ ਕੰਮ ਕਰ ਰਹੇ ਹਨ। ਪ੍ਰੋ: ਜਸਰੀਨ ਕੌਰ, ਵਾਇਸ ਪ੍ਰਿੰਸੀਪਲ ਨੇ ਕਿਹਾ ਕਿ ਡਾ. ਗਗਨਦੀਪ ਕੌਰ ਆਪਣੇ ਸਾਬਕਾ ਮੁਖੀਆਂ ਵਾਂਗ ਵਿਭਾਗ ਦੀ ਵਿਰਾਸਤ ਨੂੰ ਬਰਕਰਾਰ ਰੱਖਣਗੇ। ਸੇਵਾ ਮੁਕਤ ਪ੍ਰੋ. ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਕਾਰਜ ਕਾਲ ਵਿਚ ਡਾ. ਗਗਨਦੀਪਰ ਕੌਰ ਅਤੇ ਬਾਕੀ ਸਟਾਫ ਮੈਂਬਰਾਂ ਕੋਲੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਆ ਜਿਸ ਸਦਕਾ ਵਿਭਾਗ ਨੇ ਖੇਤਰ ਵਿਚ ਆਪਣੀ ਵਿਲੱਖਣ ਛਾਪ ਛੱਡੀ ਹੈ। ਉਨ੍ਹਾਂ ਡਾ. ਗਗਦਨੀਪ ਕੌਰ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਉਪਮਾ ਅਰੋੜਾ, ਡਾ. ਹਮਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਡਾ. ਨਵਦੀਪ ਕੌਰ ਇਕਾਨਮਿਕਸ ਵਿਭਾਗ, ਡਾ. ਸੁਮਨ ਚੌਪੜਾ ਹਿਸਟਰੀ ਵਿਭਾਗ, ਡਾ. ਰਛਪਾਲ ਸਿੰਘ ਕਾਮਰਸ ਵਿਭਾਗ, ਡਾ. ਰਜਨੀਸ਼ ਮੋਦਗਿੱਲ ਕੈਮਿਸਟਰੀ ਵਿਭਾਗ, ਡਾ. ਨਵਰਵੀਰ ਸਿੰਘ ਫਿਜਕਸ ਵਿਭਾਗ ਅਤੇ ਸੁਰਿੰਦਰ ਕੁਮਾਰ ਚਲੋਤਰਾ ਪੀ.ਟੇ. ਟੂ ਪ੍ਰਿੰਸੀਪਲ ਨੇ ਵੀ ਡਾ. ਗਗਨਦੀਪ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
